ਪਰੀਏ ਨੀ ਅੜੀਏ


ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

ਤੇਰੇ ਬੋਲ ਨੇ ਬਦਲਾਂ ਵਰਗੇ, ਨਿੱਕੀ ਕਣੀ ਤੇ ਸੰਗਣੀ ਛਾਂ,

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਤੂੰ ਕਹਿੰਦੇ ਬਦਲਾਂ ਨੇ ਓਹਲੇ ਅੱਜ ਤਕ ਨਾਹੁੰਦੀ ਰਹੀ,

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

ਤੂੰ ਕਿਹੜੇ ਸੂਰਜਾਂ ਦੇ ਕੌਲ ਜਾ ਕੇ ਅੱਜ ਤਕ ਹੁਸਨ ਸਕਾਉਂਦੀ ਰਹੀ,

ਜੀ ਕਰੇ ਤੈਨੂੰ ਆਪਣੀ ਕਰ ਲਵਾਂ,

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਸਤਰੰਗੀ ਪੀਂਘਾਂ ਤੇ ਵਿੱਚ ਵਿਚਾਲੇ ਕਿਉਂ ਤੂੰ ਕਦੇ ਖੇਡਣ ਨਾ ਆਈ

ਕਿਉਂ ਮਿੱਟੀ ਸੱਖਣੀ ਮੇਰੇ ਸ਼ਹਿਰ ਦੀ ਰਹੀ ਤੇਰੇ ਪੈਰਾਂ ਤਾਈਂ,

ਗੁੜ ਤੇਰੇ ਹੱਥਾਂ ਦਾ, ਸੋਚਾਂ ਮੈਂ ਪੀ ਲਵਾਂ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਚੱਲ ਛੱਡ, ਹੁਣ ਮਿਲੀ ਤਾਂ ਆਂਦੀ ਜਾਂਦੀ ਰਹੀ ਹੁਣ ਕੋਲ ਮੇਰੇ,

ਕਦੇਕਦੇ ਤੂੰ ਗਾਇਆ ਕਰੀਂ, ਮੈਂ ਬੈਠੂੰ ਚੁੱਪਚਾਪ ਕੋਲ ਤੇਰੇ,

ਕਦੇਕਦੇ ਜਾਵਾਂਗੇ ਆਪਾਂ ਐਦਾਂ ਹੀ ਉਰਾਂਪਰਾਂ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਕਦੇਕਦੇ ਮੈਂ ਤੇ ਤੂੰ ਇਕ ਦੂਜੇ ਪਿੱਠ ਨਾਲ ਪਿੱਠ ਲਾ ਕੇ ਰੋਇਆ ਕਰਾਂਗੇ,

ਕਦੇਕਦੇ ਮੈਂ ਤੇ ਤੂੰ ਜਦ ਮੇਰੇ ਚੁਬਾਰੇ ਦੀ ਛੱਤ ਤੇ ਕਲੇ ਹੋਇਆ ਕਰਾਂਗੇ,

ਤੇਰੇ ਪੈਰਾਂ ਦੀ ਝੁਰੜੀਆਂ ਝਸਿਆਂ ਕਰਾਂ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਜਨਵਰੀ ਦੀ ਧੁੱਪ ਤੇ ਜੂਨ ਦੀ ਛਾਂ ਤੇ ਅਗਸਤ ਦੀਆਂ ਕਣੀਆਂ,

ਕੁਝ ਮੁਕਣਗੀਆਂ, ਕੁਝ ਜਮਣਗੀਆਂ ਸਦਰਾਂ, ਪ੍ਰੀਤਾਂ ਅਣਮਿਣੀਆਂ

ਕੁਝ ਹੋਣਗੇ ਗਲਵੱਕਡ਼ੀਆਂ ਦੇ ਗੁਨਾਹ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਆਪਣੇ ਅਣਜੰਮੇ ਬੱਚਿਆਂ ਦੇ ਮੈਂ ਰੱਖ ਬੈਠਾ ਹਾਂ ਨਾਂ

ਸੀਤੋ ਕੁੜੀ, ਫੁੱਮਣ ਮੁੰਡਾ, ਜਾਂ ਮਾਡਰਨ ਜਿਹੇ ਕੁਝ ਨਾਂ

ਪਰ ਤੋਰ ਤੇਰੀ, ਤੇਰਾ ਹੀ ਨੱਕ, ਸੁਭਾਅ ਵੀ ਤੇਰਾ ਹਾਂ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ,

 

ਪਰ ਡਰ ਹੈ ਮੈਨੂੰ, ਵਕਤਾਂ ਦੇ ਸ਼ਿਕਰੇ ਮੈਨੂੰ ਖੋਹ ਨਾਂ ਲੈਣ

ਤੇ ਗੁਲਾਬੀ ਉਭਾਰ ਇਸ ਜਮਾਨੇ ਦੇ ਮੈਨੂੰ ਮੋਹ ਨਾਂ ਲੈਣ

ਤੂੰ ਹੀ ਦੱਸ ਕਿੱਦਾਂ ਕਰਾਂ

ਪਰੀਏ ਨੀ ਅੜੀਏ ਤੇਰਾ ਕਿਹੜਾ ਦੇਸ ਗਰਾਂ

Categories:

Tags:

No responses yet

Leave a Reply

Your email address will not be published. Required fields are marked *